ਐਨ-ਕੋਵਿਡ 19 ਦੇ ਫੈਲਣ ਨਾਲ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਨੇ ਇੱਕ ਸਾਜਿਸ਼ ਦੇ ਸਿਧਾਂਤ ਨੂੰ ਅੱਗੇ ਰੱਖਿਆ। ਉਨ੍ਹਾਂ ਦੋਵਾਂ ਨੇ ਦਾਅਵਾ ਕੀਤਾ ਕਿ ਇਹ ਵਿਸ਼ਾਣੂ ਇਕ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਅਤੇ ਫੈਲਾਇਆ ਗਿਆ ਸੀ। ਫਰਕ ਸਿਰਫ ਇਹ ਹੈ ਕਿ ਉਨ੍ਹਾਂ ਨੇ ਇੱਕ ਦੂਜੇ ਵੱਲ ਇਸ਼ਾਰਾ ਕੀਤਾ। ਅਮਰੀਕਾ ਨੇ ਕਿਹਾ ਕਿ ਇਹ ਵਿਸ਼ਾਣੂ ਵੁਹਾਨ ਸ਼ਹਿਰ ਦੀ ਚੌਥੇ ਪੱਧਰ ਦੀ ਬਾਇਓਸੇਫਟੀ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਸੀ। ਜਦੋਂ ਕਿ ਇਹ ਬਾਇਓਸੇਫਟੀ ਪ੍ਰਯੋਗਸ਼ਾਲਾ ਅਜਿਹੀ ਥਾਂ ਹੁੰਦੀ ਹੈ ਜਿੱਥੇ ਕੁਝ ਜਾਨਲੇਵਾ ਜੀਵਾਣੂ ਅਤੇ ਵਿਸ਼ਾਣੂ ਰੱਖੇ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਕੰਮ ਹੁੰਦੇ ਹਨ, ਪਰ ਛੱਡੇ ਨਹੀਂ ਜਾਂਦੇ। ਈਬੋਲਾ ਵਿਸ਼ਾਣੂ ਅਜਿਹੇ ਇੱਕ ਵਿਸ਼ਾਣੂ ਦੀ ਉਦਹਾਰਣ ਹੈ। ਅਜੇਹੀ ਪ੍ਰਯੋਗਸ਼ਾਲਾ ਉੱਚ ਪੱਧਰੀ ਸੁਰੱਖਿਆ, ਮਜਬੂਤ ਕੰਧਾਂ ਅਤੇ ਉਚਿਤ ਹਵਾਦਾਰ ਹੋਣ ਦੇ ਮੱਦੇਨਜ਼ਰ ਬਣਾਈ ਜਾਂਦੀ ਹੈ। ਸਿਰਫ ਵਿਸ਼ਾਣੂਆਂ ਦਾ ਅਧਿਐਨ ਇਕ ਨਿਸ਼ਚਤ ਜਗ੍ਹਾ ਤੇ ਕੀਤਾ ਜਾਣਾ ਇਹ ਸੰਕੇਤ ਨਹੀਂ ਕਰਦਾ ਕਿ ਉਨ੍ਹਾਂ ਨੂੰ ਛੱਡਿਆ ਵੀ ਜਾ ਸਕਦਾ ਹੈ। ਜਦੋਂ ਇਹ ਕਹਾਣੀ ਵਧਣ ਲੱਗੀ, ਤਾਂ ਚੀਨੀ ਪੱਖ ਨੇ ਦਾਅਵਾ ਕੀਤਾ ਕਿ ਵਿਸ਼ਾਣੂ ਅਮਰੀਕੀ ਸੈਨਾ ਨੇ ਛੱਡਿਆ ਸੀ। ਦੋਵੇਂ ਦਾਅਵੇ ਗਲਤ ਹਨ, ਜਿਵੇਂ ਕਿ ਐਨ-ਕੋਵਿਡ 19 ਵਿਸ਼ਾਣੂ ਨਾਲ ਕੰਮ ਕਰਨ ਵਾਲੇ ਵਿਗਿਆਨੀ ਕਹਿ ਰਹੇ ਹਨ। ਇਨ੍ਹਾਂ ਵਿਸ਼ਾਣੂਆਂ ਦੀ ਜਿਨਸੀ ਜਾਣਕਾਰੀ (ਆਰ ਐੱਨ ਏ) ਦਾ ਵਿਸ਼ਲੇਸ਼ਣ ਕਰਨ ਨਾਲ, ਵਿਸ਼ਾਣੂ ਦੇ ਪਰਿਵਾਰਕ ਰੁੱਖ ਦਾ ਪਤਾ ਲਗਾਇਆ ਗਿਆ ਹੈ। ਇੱਕ ਪਰਿਵਾਰਕ ਰੁੱਖ ਇਹ ਦੱਸਦਾ ਹੈ ਕਿ ਕਿਵੇਂ ਵਿਸ਼ਾਣੂ ਦੀ ਜਿਨਸੀ ਜਾਣਕਾਰੀ ਇੱਕ ਮੇਜ਼ਬਾਨ ਤੋਂ ਦੂਜੇ ਤੱਕ ਜਾਂਦੀ ਹੈ। ਵਿਗਿਆਨੀਆਂ ਦੇ ਅਨੁਸਾਰ, ਵਿਸ਼ਾਣੂ ਜਾਨਵਰਾਂ ਜਿਵੇਂ ਚਮਗਾਦੜ ਤੋਂ ਇੱਕ ਵਿਚਕਾਰਲੇ ਮੇਜ਼ਬਾਨ ਰਾਹੀਂ ਮਨੁਖਾਂ ਵਿਚ ਦਾਖਿਲ ਹੁੰਦਾ ਹੈ, ਜਿਵੇਂ ਕਿ ਸਾਰਸ (SARS) ਦੇ ਮਾਮਲੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ, ਇਕ ਵਿਸ਼ਾਣੂ ਦੇ ਜੈਵਿਕ ਹਥਿਆਰ ਵਾਂਗ ਕੰਮ ਕਰਨ ਲਈ, ਇਸ ਵਿਚ ਮੌਤ ਦਰ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਅਸਾਨੀ ਨਾਲ ਇੱਧਰ ਉੱਧਰ ਲਿਜਾਇਆ ਅਤੇ ਛੱਡਿਆ ਜਾ ਸਕੇ, ਅਜਿਹੇ ਜੈਵ ਹਥਿਆਰ ਦੀ ਉਦਾਹਰਣ ਐਂਥ੍ਰੈਕਸ ਹੈ। ਜਦੋਂ ਕਿ ਐਨ-ਕੋਵਿਡ 19 ਬਹੁਤ ਘਾਤਕ ਹੈ ਪਰੰਤੂ ਇਸ ਦੀ ਮੌਤ ਦਰ ਉੱਚੀ ਨਹੀਂ ਹੈ। ਇਸ ਲਈ, ਉਸ ਦਾਅਵੇ ਨੂੰ ਰੱਦ ਕੀਤਾ ਗਿਆ ਹੈ ਕਿ ਐਨ-ਕੋਵਿਡ 19 ਇੱਕ ਜੈਵਿਕ ਹਥਿਆਰ ਹੈ।
